BBC News, ਪੰਜਾਬੀ - ਹੋਮ ਪੇਜ
ਤਾਜ਼ਾ ਘਟਨਾਕ੍ਰਮ
ਕੀ ਤੁਸੀਂ ਰਾਤ 2-3 ਵਜੇ ਜਾਗ ਜਾਂਦੇ ਹੋ ਅਤੇ ਮੁੜ ਨੀਂਦ ਨਹੀਂ ਆਉਂਦੀ, ਡਾਕਟਰ ਇਸ ਪਿੱਛੇ ਕੀ ਕਾਰਨ ਦੱਸਦੇ ਹਨ
ਕੁਝ ਲੋਕ ਇਸ ਨੂੰ ਤਣਾਅ (ਸਟ੍ਰੈੱਸ) ਦੀ ਵਜ੍ਹਾ ਮੰਨਦੇ ਹਨ, ਜਦਕਿ ਕੁਝ ਇਸ ਨੂੰ ਗੰਭੀਰ ਸਿਹਤ ਸਮੱਸਿਆ ਸਮਝਦੇ ਹਨ।
ਏਅਰ ਇੰਡੀਆ ਜਹਾਜ਼ ਹਾਦਸੇ ਦਾ ਵੀਡੀਓ ਬਣਾਉਣ ਵਾਲੇ ਆਰਿਅਨ ਨੂੰ ਕਿਸ ਗੱਲ ਦਾ ਡਰ ਲੱਗਦਾ ਹੈ ਤੇ ਉਸ ਨੇ ਸ਼ਹਿਰ ਕਿਉਂ ਛੱਡ ਦਿੱਤਾ
ਅਹਿਮਦਾਬਾਦ ਪਲੇਨ ਕ੍ਰੈਸ਼ ਦਾ ਵੀਡੀਓ ਬਣਾਉਣ ਵਾਲੇ ਆਰਿਅਨ ਨੇ ਬੀਬੀਸੀ ਨੂੰ ਦਿੱਤੇ ਇੱਕ ਖ਼ਾਸ ਇੰਟਰਵਿਊ ਵਿੱਚ ਦੱਸਿਆ ਕਿ ਪਿਛਲੇ ਇੱਕ ਸਾਲ ਦੌਰਾਨ ਉਨ੍ਹਾਂ ਦੀ ਜ਼ਿੰਦਗੀ ਕਿਵੇਂ ਬਦਲ ਗਈ...
ਜਿਸ ਸ਼ਖਸ ਨੇ ਕਦੇ ਝੋਨੇ ਦਾ ਬੂਟਾ ਨਹੀਂ ਸੀ ਦੇਖਿਆ, ਉਹ ਕਿਵੇਂ ਬਣਿਆ 'ਫਾਦਰ ਆਫ਼ ਸੁਪਰ ਰਾਈਸ'
1970 ਦੇ ਦੌਰ ਵਿੱਚ ਚੌਲਾਂ ਦੇ ਖੇਤਰ ਵਿੱਚ ਆਈ ਹਰਿਤ ਕ੍ਰਾਂਤੀ ਲਈ ਡਾ. ਗੁਰਦੇਵ ਸਿੰਘ ਖੁਸ਼ ਦਾ ਅਹਿਮ ਯੋਗਦਾਨ ਮੰਨਿਆ ਜਾਂਦਾ ਹੈ।
ਜਸਪਾਲ ਰਾਣਾ: ਚੈਂਪੀਅਨ ਖਿਡਾਰੀ ਜਿਸ ਨੇ ਭਾਰਤੀ ਨਿਸ਼ਾਨੇਬਾਜ਼ੀ ਨੂੰ ਬਦਲਿਆ, ਉਹ ਨਿਰਾਸ਼ਾ ਤੋਂ ਬਾਹਰ ਕਿਵੇਂ ਆਉਂਦਾ ਸੀ
ਦੇਹਰਾਦੂਨ ਵਿੱਚ ਆਯੋਜਿਤ ਰਾਸ਼ਟਰੀ ਕੈਂਪ ਵਿੱਚ ਖਿਡਾਰੀ ਜਸਪਾਲ ਰਾਣਾ ਦੀ ਵਾਪਸੀ ਦੀ ਉਡੀਕ ਕਰ ਰਹੇ ਸਨ ਪਰ 12 ਜੂਨ ਦੀ ਸਵੇਰ ਉਨ੍ਹਾਂ ਦੀ ਦੇਹਾਂਤ ਦੀ ਖ਼ਬਰ ਆਈ।
ਮਹਿਲਾ ਟੀ-20 ਵਿਸ਼ਵ ਕੱਪ: ਜਦੋਂ ਹਰਮਨਪ੍ਰੀਤ ਕੌਰ ਦੇ ਰਨ ਆਊਟ ਹੋਣ ਕਾਰਨ ਪਲਟਿਆ ਸੀ ਪਾਸਾ, ਜਾਣੋ ਭਾਰਤ ਦੇ 5 ਸਭ ਤੋਂ ਦਿਲਚਸਪ ਮੁਕਾਬਲੇ
ਭਾਰਤੀ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦਾ ਮੰਨਣਾ ਹੈ ਕਿ ਟੀਮ ਕੋਲ 2026 ਟੀ-20 ਵਿਸ਼ਵ ਕੱਪ ਜਿੱਤਣ ਦੀ ਸਮਰੱਥਾ ਹੈ। ਭਾਰਤ ਨੇ ਭਾਵੇਂ ਅਜੇ ਤੱਕ ਖਿਤਾਬ ਨਹੀਂ ਜਿੱਤਿਆ, ਪਰ ਭਾਰਤ ਨੇ ਕਈ ਇਤਿਹਾਸਕ ਅਤੇ ਰੋਮਾਂਚਕ ਮੁਕਾਬਲੇ ਖੇਡੇ ਹਨ।
ਅਮਰੀਕੀ ਹਮਲੇ 'ਚ ਤਿੰਨ ਭਾਰਤੀ ਮਲਾਹਾਂ ਦੀ ਮੌਤ 'ਤੇ ਮੋਦੀ ਸਰਕਾਰ ਦੇ ਰੁਖ਼ ਬਾਰੇ ਮਾਹਰ ਕੀ ਚੁੱਕ ਰਹੇ ਹਨ ਸਵਾਲ
ਭਾਰਤ ਕਵਾਡ ਸਮੂਹ ਦਾ ਹਿੱਸਾ ਹੈ, ਜੋ ਕਿ ਮੁਫਤ ਸਮੁੰਦਰੀ ਨੇਵੀਗੇਸ਼ਨ ਦੀ ਵਕਾਲਤ ਕਰਦਾ ਹੈ, ਫਿਰ ਵੀ ਅਮਰੀਕਾ ਇਸ ਨੇਵੀਗੇਸ਼ਨ ਵਿੱਚ ਰੁਕਾਵਟ ਪਾ ਰਿਹਾ ਹੈ।
ਜਦੋਂ ਭਾਰਤੀ ਫੁੱਟਬਾਲ ਟੀਮ ਨੂੰ ਵਿਸ਼ਵ ਕੱਪ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ ਸੀ, ਪਰ ਟੀਮ ਕਿਉਂ ਨਹੀਂ ਖੇਡੀ
ਅੱਜ ਤੱਕ ਭਾਰਤ ਫੁੱਟਬਾਲ ਵਿਸ਼ਵ ਕੱਪ ਵਿੱਚ ਇੱਕ ਵਾਰ ਵੀ ਹਿੱਸਾ ਨਹੀਂ ਲੈ ਸਕਿਆ। ਪਰ 1950 ਵਿੱਚ ਭਾਰਤ ਕੋਲ ਇਸ ਟੂਰਨਾਮੈਂਟ ਵਿੱਚ ਖੇਡਣ ਦਾ ਸੁਨਹਿਰੀ ਮੌਕਾ ਸੀ। ਜਾਣੋ ਉਸ ਵੇਲੇ ਕੀ ਹੋਇਆ ਸੀ ਅਤੇ ਭਾਰਤੀ ਟੀਮ ਵਿਸ਼ਵ ਕੱਪ ਵਿੱਚ ਕਿਉਂ ਨਹੀਂ ਖੇਡ ਸਕੀ।
ਕਈ 'ਸਪਰਮ ਡੋਨਰ' ਗਰਭਵਤੀ ਹੋਣ ਦੀਆਂ ਇੱਛੁਕ ਔਰਤਾਂ ਦਾ ਕਿਵੇਂ ਸੋਸ਼ਣ ਕਰਦੇ ਹਨ
ਫਰਟੀਲਿਟੀ ਇਲਾਜ ਤੱਕ ਪਹੁੰਚ ਨਾ ਕਰ ਸਕਣ ਵਾਲੀਆਂ ਕੁਝ ਔਰਤਾਂ ਸੋਸ਼ਲ ਮੀਡੀਆ ਵੈਬਸਾਈਟਾਂ ’ਤੇ ਵਿਕਲਪ ਲੱਭ ਰਹੀਆਂ ਹਨ। ਜੋ ਕਿ ਇੱਕ ਵਧ ਰਹੇ ਗੈਰ-ਨਿਯੰਤ੍ਰਿਤ ਬਜ਼ਾਰ ਨੂੰ ਹੱਲਾਸ਼ੇਰੀ ਦੇ ਰਿਹਾ ਹੈ।
ਬੀਬੀਸੀ ਵਿਸ਼ੇਸ਼
ਪੰਜਾਬ 'ਚ ਹੜ੍ਹਾਂ ਦੇ ਕਿਹੜੇ ਅਸਰ ਨੇ ਹੁਣ ਕਿਸਾਨ ਫ਼ਿਕਰਾਂ ਵਿੱਚ ਪਾਏ, ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚੋਂ ਕਿਹੜੇ ਨਵੇਂ ਨਦੀਨ ਲੱਭੇ ਹਨ
ਮਾਹਰ ਮੁਤਾਬਕ ਜੇ ਇਨ੍ਹਾਂ ਨਦੀਨਾਂ ਨੂੰ ਸਮੇਂ ਸਿਰ ਨਾ ਰੋਕਿਆ ਜਾਵੇ ਤਾਂ ਇਹ ਫਸਲ ਦਾ ਵੱਡੇ ਪੱਧਰ 'ਤੇ ਨੁਕਸਾਨ ਕਰਦੇ ਹਨ ਤੇ ਇਸ ਨਾਲ ਫਸਲ ਦਾ ਝਾੜ ਵੀ ਘੱਟਦਾ ਹੈ।
ਆਸਟਰੇਲੀਆ ਦਾ 'ਲਾਟਰੀ' ਵੀਜ਼ਾ ਕੀ ਹੈ, ਜਿਸ ਨੂੰ ਅਪਲਾਈ ਕਰਨ ਲਈ '7 ਬੈਂਡ' ਦੀ ਲੋੜ ਨਹੀਂ ਹੈ
ਆਸਟਰੇਲੀਆ ਸਰਕਾਰ ਦੇ ਗ੍ਰਹਿ ਮੰਤਰਾਲੇ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ ਆਸਟਰੇਲੀਆਈ ਸਰਕਾਰ ਨੇ ਜ਼ਿਆਦਾ ਮੰਗ ਵਾਲੇ ਦੇਸ਼ ਭਾਰਤ, ਚੀਨ ਤੇ ਵਿਅਤਨਾਮ ਲਈ ‘ਵਰਕ ਐਂਡ ਹੌਲੀਡੇਅ’ ਵੀਜ਼ਾ ਦੀ ਪ੍ਰੀ-ਐਪਲੀਕੇਸ਼ਨ (ਬੈਲੇਟ) ਪ੍ਰਕਿਰਿਆ ਸ਼ੁਰੂ ਕੀਤੀ ਹੈ
'ਮੇਰੇ ਪੁੱਤਰ ਦੀ ਲਾਸ਼ ਸਾਡੇ ਤੱਕ ਪਹੁੰਚਾਈ ਜਾਵੇ...', ਓਮਾਨ 'ਚ ਮਿਜ਼ਾਈਲ ਹਮਲੇ 'ਚ ਮਾਰੇ ਪੁੱਤਾਂ ਦੇ ਮਾਪਿਆਂ ਦਾ ਦਰਦ
ਓਮਾਨ ਤੱਟ ਨੇੜੇ ਹੋਏ ਮਿਜ਼ਾਈਲ ਹਮਲੇ ਵਿੱਚ ਮਾਰੇ ਗਏ ਨੌਜਵਾਨਾਂ ਦੇ ਮਾਪਿਆਂ ਨੇ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ।
37 ਸਾਲਾ ਔਰਤ ਕਿਵੇਂ 12 ਸਾਲ ਦੀ ਬੱਚੀ ਬਣ ਕੇ, 14 ਮਹੀਨੇ ਤੱਕ ਲੋਕਾਂ ਨੂੰ ਧੋਖਾ ਦਿੰਦੀ ਰਹੀ
ਬ੍ਰਾਜ਼ੀਲ ਦੀ ਪੁਲਿਸ ਦਾ ਕਹਿਣਾ ਹੈ ਕਿ ਉਸ ਨੇ 14 ਮਹੀਨਿਆਂ ਤੱਕ ਇੱਕ ਪਰਿਵਾਰ ਨੂੰ ਧੋਖੇ ਵਿੱਚ ਰੱਖਿਆ। ਉਸ ਨੇ ਦਾਅਵਾ ਕੀਤਾ ਸੀ ਕਿ ਉਹ ਆਟਿਜ਼ਮ ਨਾਲ ਪੀੜਤ ਹੈ।
ਕੀ ਭਾਰਤ ਨੇ 12 ਪਰਮਾਣੂ ਹਥਿਆਰ ਤੈਨਾਤ ਕੀਤੇ ਹਨ, ਇੱਕ ਰਿਪੋਰਟ ਵਿੱਚ ਕਿਹੋ ਜਿਹੇ ਦਾਅਵੇ ਕੀਤੇ ਗਏ ਹਨ
ਇੱਕ ਅੰਤਰਰਾਸ਼ਟਰੀ ਸੰਸਥਾ ਦੀ ਰਿਪੋਰਟ ਮੁਤਾਬਕ, ਭਾਰਤ ਨੇ ਇੱਕ ਸਾਲ ਦੇ ਅੰਦਰ ਆਪਣੇ ਪਰਮਾਣੂ ਹਥਿਆਰਾਂ ਦੀ ਗਿਣਤੀ 180 ਤੋਂ ਵਧਾ ਕੇ 190 ਕਰ ਲਈ ਹੈ।
'ਏਸ਼ੀਅਨ ਸਕੁਐਟ' ਭਾਵ ਪੈਰੀਂ ਭਾਰ ਬੈਠਣ ਦੇ ਕੀ ਹਨ ਫਾਇਦੇ, ਅਜਿਹਾ ਕਰਨ 'ਚ ਮਾਹਿਰ ਹੋਣਾ ਸਾਡੀ ਸਿਹਤ ਲਈ ਕਿਉਂ ਮਹੱਤਵਪੂਰਨ ਹੈ?
ਖੋਜਾਂ ਤੋਂ ਪਤਾ ਲੱਗਿਆ ਹੈ ਕਿ ਇਸ ਤਰ੍ਹਾਂ ਦੀ ਸਟ੍ਰੈਚਿੰਗ ਨਾਲ ਸਰੀਰ ਦੀ ਹਰਕਤ ਅਤੇ ਲਚਕਤਾ ਵਧਾਉਣ ਵਿੱਚ ਮਦਦ ਮਿਲ ਸਕਦੀ ਹੈ ਜਿਸ ਨਾਲ ਪਿੱਠ ਦਾ ਦਰਦ ਘੱਟ ਹੁੰਦਾ ਹੈ ਅਤੇ ਉਮਰ ਭਰ ਸਰੀਰਕ ਤੌਰ 'ਤੇ ਆਤਮ ਨਿਰਭਰਤਾ ਬਣੀ ਰਹਿੰਦੀ ਹੈ।
'ਫਿਰੌਤੀ ਦਿਓ ਜਾਂ ਗੁਰਦਾ': ਬ੍ਰਿਟੇਨ ਜਾਣ ਵਾਲੇ ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਰਸਤੇ ਵਿੱਚ ਅਗਵਾ ਕਰਕੇ ਜਦੋਂ ਕੀਤੀ ਤਸ਼ੱਦਦ
ਇਰਾਕੀ ਕੁਰਦਾਂ ਨੂੰ ਇੱਕ ਮਿਲੀਸ਼ੀਆ ਨੇ ਫੜ ਲਿਆ ਸੀ ਜਿਸਨੇ ਪ੍ਰਤੀ ਵਿਅਕਤੀ ਅਮਰੀਕੀ ਡਾਲਰ 5,000 ਦੀ ਫਿਰੌਤੀ ਦੀ ਮੰਗ ਕੀਤੀ ਸੀ।
ਜਾਅਲੀ ਲਾਇਸੰਸ ਨਾਲ 17 ਸਾਲ ਤੱਕ ਜਹਾਜ਼ ਉਡਾਉਣ ਵਾਲੇ ਏਅਰ ਕੈਨੇਡਾ ਦੇ ਪਾਇਲਟ ਬਾਰੇ ਕਿਵੇਂ ਪਤਾ ਲੱਗਿਆ?
ਪੁਲਿਸ ਮੁਤਾਬਕ ਓਂਟਾਰੀਓ ਦੇ ਰਹਿਣ ਵਾਲੇ 59 ਸਾਲਾ ਪਾਇਲਟ ਜੈਫਰੀ ਵਾਲ 2009 ਵਿੱਚ ਕਪਤਾਨ ਵਜੋਂ ਤਰੱਕੀ ਮਿਲਣ ਦੇ ਬਾਅਦ ਤੋਂ ਹੀ ਜਾਅਲੀ ਦਸਤਾਵੇਜ਼ਾਂ ਸਹਾਰੇ ਉਡਾਣਾਂ ਭਰ ਰਹੇ ਸਨ।
ਪਹਿਲਾਂ ਹੜ੍ਹ ਅਤੇ ਫਿਰ ਗੜ੍ਹੇਮਾਰੀ ਨੇ ਪੰਜਾਬ ਦੀ ਕਿਸਾਨੀ ਨੂੰ ਡੋਬਿਆ, ਕਰਜ਼ੇ ਦੀ ਪੰਡ 'ਚ ਇਜ਼ਾਫ਼ਾ, ਕਿਵੇਂ ਰਿਹਾ ਪੰਜਾਬ ਦੀ ਕਿਸਾਨੀ ਦਾ ਇੱਕ ਸਾਲ, ਗਰਾਊਂਡ ਰਿਪੋਰਟ
ਪੰਜਾਬ ਦੀ ਕਿਸਾਨੀ ਕਰਜ਼ੇ, ਘਟਦੀ ਆਮਦਨ ਅਤੇ ਮੌਸਮੀ ਮਾਰ ਕਾਰਨ ਡੂੰਘੇ ਸੰਕਟ ਵਿੱਚ ਹੈ। ਖੇਤੀ ਨੀਤੀ ਦੇ ਕਈ ਖਰੜੇ ਬਣੇ, ਪਰ ਲਾਗੂ ਨਾ ਹੋ ਸਕੇ, ਜਿਸ ਨਾਲ ਸਮੱਸਿਆਵਾਂ ਜਾਰੀ ਹਨ।
ਆਪ੍ਰੇਸ਼ਨ ਬਲੂ ਸਟਾਰ ਦੇ ਮ੍ਰਿਤਕਾਂ ਨੂੰ ਭਾਜਪਾ ਮੰਤਰੀ ਨੇ ਦਮਦਮੀ ਟਕਸਾਲ ਦੀ ਸਟੇਜ ਤੋਂ 'ਸ਼ਹੀਦ' ਕਿਹਾ, ਕੀ ਭਾਜਪਾ ਦੀ ਨੀਤੀ ਬਦਲ ਰਹੀ ਹੈ
ਆਪ੍ਰੇਸ਼ਨ ਬਲੂ ਸਟਾਰ ਦੀ ਵਰ੍ਹੇਗੰਢ ਮੌਕੇ ਭਾਜਪਾ ਮੰਤਰੀ ਗਿਰੀਸ਼ ਮਹਾਜਨ ਵੱਲੋਂ ਮਾਰੇ ਗਏ ਲੋਕਾਂ ਨੂੰ ‘ਸ਼ਹੀਦ’ ਕਹਿਣ ਤੋਂ ਬਾਅਦ ਭਾਜਪਾ ਦੇ ਰੁਖ਼, ਸਿੱਖ ਸਿਆਸਤ ਅਤੇ ਦਮਦਮੀ ਟਕਸਾਲ ਨਾਲ ਇਸ ਦੇ ਸਬੰਧਾਂ ’ਤੇ ਚਰਚਾ ਛਿੜ ਗਈ।
ਮਾਸ ਖਾਣ ਵਾਲੇ ਕੀੜਿਆਂ ਨੂੰ ਖ਼ਤਮ ਕਰਨ ਲਈ ਮੱਖੀਆਂ ਤੇ ਕੁੱਤਿਆਂ ਦੀ ਕਿਵੇਂ ਮਦਦ ਲੈ ਰਿਹਾ ਅਮਰੀਕਾ
ਅਮਰੀਕਾ ਵਿੱਚ ਨਿਊ ਵਰਲਡ ਸਕ੍ਰੂਵੋਰਮ ਨਾਮੀ ਇਸ ਕੀੜੇ ਦੇ ਫੈਲਾਅ ਨੂੰ ਰੋਕਣ ਦੀ ਯੋਜਨਾ ਵਿੱਚ ਜੈਨੇਟਿਕ ਤੌਰ ਤੇ ਬਦਲੀਆਂ ਹੋਈਆਂ ਕਰੋੜਾਂ ਸਟਰਾਈਲ ਮੱਖੀਆਂ ਨੂੰ ਤਾਇਨਾਤ ਕਰਨ ਵੱਲ ਗੌਰ ਕੀਤਾ ਜਾ ਰਿਹਾ ਹੈ। ਹਾਲਾਂਕਿ ਮਾਹਿਰਾਂ ਦਾ ਕਹਿਣਾ ਹੈ ਕਿ ਸਟਰਾਈਲ ਮੱਖੀਆਂ ਦੀ ਇਹ ਸਪਲਾਈ ਸਕ੍ਰੂਵੋਰਮ ਦੀ ਅਬਾਦੀ ਨੂੰ ਰੋਕਣ ਲਈ ਕਾਫ਼ੀ ਨਹੀਂ ਹੋਵੇਗੀ।
ਪੰਜਾਬ 'ਚ ਫੁੱਟਬਾਲ ਕਲੱਬ ਕਦੋਂ ਸ਼ੁਰੂ ਹੋਏ ਸਨ, ਸੂਬੇ 'ਚ ਇਸ ਖੇਡ ਦਾ ਇਤਿਹਾਸ ਕੀ ਰਿਹਾ ਤੇ ਲਾਹੌਰ ਤੋਂ ਸ਼ੁਰੂ ਹੋਏ ਸਫ਼ਰ ਦੀ ਮੌਜੂਦਾ ਸਥਿਤੀ ਕੀ ਹੈ?
ਜਿਸ ਸਮੇਂ ਭਾਰਤ ਵਿੱਚ ਬ੍ਰਿਟਿਸ਼ ਰਾਜ ਸੀ ਉਸ ਸਮੇਂ ਪੰਜਾਬ ਵਿੱਚ ਫੁੱਟਬਾਲ ਐਸੋਸੀਏਸ਼ਨ ਦੀ ਸ਼ੁਰੂਆਤ 1932 ਵਿੱਚ ਲਾਹੌਰ ਵਿਖੇ ਹੋਈ ਸੀ।






















































